ਫ਼ਸਲ ’ਚੋਂ ਲੰਘ ਕੇ ਕੀਤਾ SC ਭਾਈਚਾਰੇ ਦੇ ਵਿਅਕਤੀ ਦਾ ਸਸਕਾਰ,ਰਸੂਖਦਾਰਾਂ ਨੇ ਰਸਤੇ 'ਤੇ ਕੀਤਾ ਕਬਜ਼ਾ |OneIndia Punjabi

2022-08-14 0

ਜ਼ਿਲਾ ਤਰਨਤਾਰਨ ਦੇ ਪਿੰਡ ਮਾੜੀ ਗੌੜ ਸਿੰਘ ਵਿਖੇ ਪੰਚਾਇਤ ਤੇ ਸਰਕਾਰ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਥੇ ਐੱਸਸੀ ਭਾਈਚਾਰੇ ਲਈ ਬਣੇ ਸ਼ਮਸ਼ਾਨਘਾਟ ਨੂੰ ਕੋਈ ਰਸਤਾ ਨਹੀਂ ਛੱਡਿਆ ਗਿਆ, ਜੇ ਕੋਈ ਰਸਤਾ ਛੱਡਿਆ ਵੀ ਹੈ ਤਾਂ ਉਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਵਾਹ ਲਿਆ ਗਿਆ ਹੈ ਜਿਸ ਕਾਰਨ ਸ਼ਨਿਚਰਵਾਰ ਨੂੰ ਪਿੰਡ ਵਿਚ ਮਰੇ ਇਕ ਵਿਅਕਤੀ ਦਾ ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਝੋਨੇ ਦੀ ਫ਼ਸਲ ਦੇ ਚਿੱਕੜ ’ਚ ਦੀ ਹੋ ਕੇ ਲੰਘਣਾ ਪਿਆ ਜਿਸ ਦੇ ਚੱਲਦਿਆਂ ਲੋਕਾਂ ’ਚ ਸਰਕਾਰ ਤੇ ਪੰਚਾਇਤ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ।